ਓੜਿਸ਼ਾ : ਅਸਮਾਨੀ ਬਿਜਲੀ ਡਿੱਗਣ ਨਾਲ 2 ਕਿਸਾਨਾਂ ਦੀ ਮੌਤ
ਬਾਰੀਪੜਾ (ਓਡਿਸ਼ਾ), 10 ਸਤੰਬਰ-ਓਡਿਸ਼ਾ ਦੇ ਮਯੂਰਭੰਜ ਜ਼ਿਲ੍ਹੇ ਵਿਚ ਇਕ ਝੋਨੇ ਦੇ ਖੇਤ ਵਿਚ ਕੰਮ ਕਰਦੇ ਸਮੇਂ ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਕਿਸਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੇਤਨੋਤੀ ਖੇਤਰ ਦੇ ਡੁਮਾਪਾਡਾ ਪਿੰਡ 'ਚ ਵਾਪਰੀ। ਬੇਤਨੋਤੀ ਥਾਣੇ ਦੇ ਇੰਚਾਰਜ ਇੰਸਪੈਕਟਰ ਸਸਮਿਤਾ ਮੋਹੰਤਾ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਪੀ.ਆਰ.ਐਮ. ਮੈਡੀਕਲ ਕਾਲਜ ਅਤੇ ਹਸਪਤਾਲ, ਬਾਰੀਪਾੜਾ ਭੇਜ ਦਿੱਤਾ ਗਿਆ ਹੈ।