ਫੂਡ ਸਪਲਾਈ ਘੁਟਾਲੇ 'ਚ ਭਗੌੜੇ ਪਨਸਪ ਦਾ ਜਨਰਲ ਮੈਨੇਜਰ ਜਗਨਦੀਪ ਸਿੰਘ ਢਿੱਲੋਂ ਬਰਖ਼ਾਸਤ
ਗੁਰੂਸਰ ਸੁਧਾਰ,10 ਸਤੰਬਰ ( ਜਗਪਾਲ ਸਿੰਘ ਸਿਵੀਆਂ) - ਪੰਜਾਬ 'ਚ ਫੂਡ ਸਪਲਾਈ ਵਿਭਾਗ ਦੇ ਟੈਂਡਰ ਘਟਾਲੇ ਮੁੱਖ ਦੋਸ਼ੀ ਸਮਝੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਸ ਮਾਮਲੇ 'ਚ ਨਾਮਜ਼ਦ ਕੀਤੇ ਪਨਸਪ ਦੇ ਜਨਰਲ ਮੈਨੇਜਰ ਜਗਨਦੀਪ ਸਿੰਘ ਢਿੱਲੋ ਨੂੰ ਪੰਜਾਬ ਸਰਕਾਰ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਟੈਂਡਰ ਘੁਟਾਲੇ 'ਚ ਸਾਬਕਾ ਮੰਤਰੀ ਭਾਰਤ ਭੂਸ਼ਨ ਆਸੂ ਸਮੇਤ ਨੂੰ ਵੀ ਇਸ ਘੁਟਾਲੇ 'ਚ ਨਾਮਜ਼ਦ ਕਰ ਲਿਆ ਗਿਆ ਸੀ ਪਰ ਹੈ ਕਿ ਪਨਸੱਪ ਦੇ ਸਾਬਕਾ ਜਨਰਲ ਮੈਨੇਜਰ ਜਗਨਦੀਪ ਢਿੱਲੋ ਵੱਲੋਂ ਕਿਸੇ ਉੱਚੀ ਸਿਆਸੀ ਰਸੂਖ ਦੇ ਚੱਲਦਿਆਂ ਵਿਜੀਲੈਂਸ ਬਿਊਰੋ ਅਤੇ ਅਦਾਲਤ ਨੂੰ ਵੀ ਗੁਮਰਾਹ ਕਰਕੇ ਪਨਸਪ ਦੀ ਤੱਤਕਾਲੀ ਐਮ.ਡੀ. ਤੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਵਿਭਾਗ ਵਿਚ ਨੌਕਰੀ ਕਰ ਰਿਹਾ ਸੀ ਤੇ ਸੰਗੀਨ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਪੂਰੀ ਤਨਖ਼ਾਹ ਲੈ ਰਿਹਾ ਸੀ । ਪਰ ਜਿਉਂ ਹੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਵਲੋਂ ਦਰਜ ਮੁਕੱਦਮੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਈ.ਡੀ ਵਲੋਂ ਗ੍ਰਿਫ਼ਤ 'ਚ ਲੈਂਦਿਆਂ ਟੈਂਡਰ ਘੁਟਾਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ ਤਾਂ ਵਿਜੀਲੈਂਸ ਬਿਊਰੋ ਵੀ ਇਕ ਦਮ ਹਰਕਤ 'ਚ ਆਇਆ