ਨਾਭਾ ਜੇਲ੍ਹ ਬ੍ਰੇਕ ਦੇ ਮੁੱਖ ਸਾਜਿਸ਼ ਕਰਤਾ ਰਮਨਜੀਤ ਰੋਮੀ ਨੂੰ ਅੰਮ੍ਰਿਤਸਰ ਜੇਲ੍ਹ ’ਚ ਕੀਤਾ ਗਿਆ ਤਬਦੀਲ
ਨਾਭਾ, 11 ਸਤੰਬਰ- ਨਾਭਾ ਸਿਕਿਓਰਟੀ ਜੇਲ੍ਹ ਬ੍ਰੇਕ ਦੇ ਮੁੱਖ ਸਾਜਿਸ਼ ਕਰਤਾ ਰਮਨਜੀਤ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਹੈ। ਸਵੇਰੇ ਕਰੀਬ 8 ਵਜੇ ਭਾਰੀ ਸੁਰੱਖਿਆ ਹੇਠ ਉਸ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਲਿਜਾਇਆ ਗਿਆ।