JALANDHAR WEATHER

ਬੇਤੁਕੇ ਬਿਆਨਾਂ ਲਈ ਜਾਣੇ ਜਾਂਦੇ ਹਨ ਰਾਹੁਲ ਗਾਂਧੀ- ਹਰਦੀਪ ਸਿੰਘ ਪੁਰੀ

ਨਵੀਂ ਦਿੱਲੀ, 11 ਸਤੰਬਰ- ਕਾਂਗਰਸ ਨੇਤਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਸਿੱਖ ਭਾਈਚਾਰੇ ’ਤੇ ਦਿੱਤੇ ਬਿਆਨ ’ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਰਾਹੁਲ ਗਾਂਧੀ ਬੇਤੁਕੇ ਬਿਆਨਾਂ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਇਕ ਹੱਦ ਹੀ ਪਾਰ ਕਰ ਦਿੱਤੀ ਹੈ ਅਤੇ ਹੁਣ ਉਹ ਝੂਠ ਦੇ ਆਧਾਰ ’ਤੇ ਭੰਨਤੋੜ ਦੀ ਰਾਜਨੀਤੀ ’ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਇਕ ਗੱਲ ਫਿਰ ਦੱਸਣਾ ਚਾਹਾਂਗਾ ਕਿ ਸਾਡੇ ਇਤਿਹਾਸ ਵਿਚ ਸਿਰਫ਼ ਇਕ ਘਟਨਾ ਹੈ ਜਦੋਂ ਸਾਡੇ ਭਾਈਚਾਰੇ ਦੇ 3000 ਨਿਰਦੋਸ਼ ਲੋਕਾਂ ਦਾ ਕਤਲੇਆਮ ਹੋਇਆ ਸੀ ਅਤੇ ਉਸ ਸਮੇਂ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ। ਰਾਹੁਲ ਗਾਂਧੀ ਦੀ ਦਾਦੀ ਨੇ ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਮੈਂ 62 ਸਾਲਾਂ ਤੋਂ ਪੱਗ ਬੰਨ੍ਹਦਾ ਆ ਰਿਹਾ ਹਾਂ ਤੇ ਉਸ ਤੋਂ ਵੀ ਲੰਬੇ ਸਮੇਂ ਤੋਂ ਕੜਾ ਪਾ ਰਿਹਾ ਹਾਂ, ਪਰ ਮੈਨੂੰ ਕਦੇ ਵੀ ਕਿਸੇ ਨੇ ਪੱਗ ਬੰਨ੍ਹਣ ਤੋਂ ਨਹੀਂ ਰੋਕਿਆ। ਉਨ੍ਹਾਂ ਕਿਹਾ ਕਿ ਲੋਕ ਸੰਵੇਦਨਸ਼ੀਲ ਹਨ ਤੇ ਦਸਤਾਰ ਦੀ ਇੱਜ਼ਤ ਹੁੰਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ