ਅਨਾਜ ਮੰਡੀ ਸੰਗਰੂਰ ’ਚ ਬਾਸਮਤੀ ਦੀ ਆਮਦ ਸ਼ੁਰੂ
ਸੰਗਰੂਰ, 11 ਸਤੰਬਰ (ਧੀਰਜ ਪਸ਼ੋਰੀਆ)- ਸੰਗਰੂਰ ਦੀ ਅਨਾਜ ਮੰਡੀ ਵਿਚ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਆੜ੍ਹਤੀਆ ਐਸੋਸੀਏਸਨ ਦੇ ਪ੍ਰਧਾਨ ਸਿਸ਼ਨ ਕੁਮਾਰ ਤੁੰਗਾਂ ਨੇ ਦੱਸਿਆ ਕਿ ਮੰਡੀ ਵਿਚ ਬਾਸਮਤੀ ਲੈ ਕੇ ਪਹੁੰਚੇ ਪਿੰਡ ਪੰਧੇਰ ਦੇ ਕਿਸਾਨ ਮੱਖਣ ਸਿੰਘ ਨੂੰ ਬਾਸਮਤੀ ਦਾ 3025 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਮਿਲਿਆ ਹੈ। ਇਸ ਖੇਤਰ ਵਿਚ ਰਾਇਸ ਮਿੱਲਾਂ ਦੀ ਬਹੁਤਾਤ ਕਾਰਨ ਹੁਣ ਇਸ ਮੰਡੀ ਵਿਚ ਬਾਸਮਤੀ ਦਾ ਵਧੀਆ ਭਾਅ ਮਿਲਦਾ ਹੈ। ਇਸ ਵਾਰ ਇਥੇ 18 ਲੱਖ ਥੈਲਾ ਬਾਸਮਤੀ ਆਉਣ ਦੀ ਸੰਭਾਵਨਾ ਹੈ।