JALANDHAR WEATHER

ਏਸ਼ੀਅਨ ਚੈਂਪੀਅਨਸ ਟਰਾਫ਼ੀ: ਸੈਮੀਫਾਈਨਲ ਵਿਚ ਪੁੱਜੀ ਭਾਰਤੀ ਹਾਕੀ ਟੀਮ

ਚੀਨ, 11 ਸਤੰਬਰ- ਭਾਰਤੀ ਹਾਕੀ ਟੀਮ ਏਸ਼ੀਅਨ ਚੈਂਪੀਅਨਸ ਟਰਾਫ਼ੀ 2024 ਦੇ ਸੈਮੀਫ਼ਾਈਨਲ ਵਿਚ ਪਹੁੰਚ ਗਈ ਹੈ। ਟੀਮ ਨੇ ਤੀਜੇ ਮੈਚ ਵਿਚ ਮਲੇਸ਼ੀਆ ਨੂੰ ਹਰਾਇਆ। ਅੱਜ ਹੁਲੁਨਬਿਊਰ ਵਿਚ ਖ਼ੇਡੇ ਗਏ ਮੈਚ ਵਿਚ ਪੈਰਿਸ ਉਲੰਪਿਕ ਦੀ ਕਾਂਸੀ ਤਗਮਾ ਜੇਤੂ ਟੀਮ ਨੇ 8-1 ਨਾਲ ਜਿੱਤ ਦਰਜ ਕੀਤੀ। ਇਸ ਚੈਂਪੀਅਨਸ ਟਰਾਫ਼ੀ ਵਿਚ ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਟੀਮ ਨੇ ਪਹਿਲੇ ਮੈਚ ਵਿਚ ਚੀਨ ਅਤੇ ਦੂਜੇ ਵਿਚ ਜਾਪਾਨ ਨੂੰ ਹਰਾਇਆ ਸੀ। ਅਗਲਾ ਮੈਚ ਭਲਕੇ 12 ਸਤੰਬਰ ਨੂੰ ਕੋਰੀਆ ਖ਼ਿਲਾਫ਼ ਖੇਡਿਆ ਜਾਵੇਗਾ। ਭਾਰਤ ਲਈ ਰਾਜਕੁਮਾਰ ਪਾਲ ਨੇ ਹੈਟ੍ਰਿਕ ਦਾ ਗੋਲ ਕੀਤਾ। ਉਸ ਤੋਂ ਇਲਾਵਾ ਅਰਿਜੀਤ ਸਿੰਘ ਨੇ ਦੋ ਗੋਲ ਕੀਤੇ। ਹਰਮਨਪ੍ਰੀਤ ਸਿੰਘ, ਉੱਤਮ ਸਿੰਘ ਅਤੇ ਜੁਗਰਾਜ ਨੇ 1-1 ਗੋਲ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ