ਸਕੂਲ ਵੈਨ ਹੇਠਾਂ ਆਉਣ ਨਾਲ ਤਿੰਨ ਸਾਲਾਂ ਬੱਚੀ ਦੀ ਮੌਤ
ਭਗਤਾ ਭਾਈਕਾ, 5 ਅਗਸਤ (ਸੁਖਪਾਲ ਸਿੰਘ ਸੋਨੀ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਹਮੀਰਗੜ੍ਹ ਵਿਖੇ ਅੱਜ ਸਵੇਰੇ ਸਕੂਲ ਵੈਨ ਹੇਠਾਂ ਆਉਣ ਕਾਰਨ ਤਿੰਨ ਸਾਲ ਦੀ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਘਟਨਾ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਹੈ।