JALANDHAR WEATHER

ਮਲੇਰਕੋਟਲਾ 'ਚ ਪਤੀ ਵਲੋਂ ਪਤਨੀ ਦਾ ਕੁਹਾੜਾ ਮਾਰ ਕੇ ਕਤਲ

ਮਲੇਰਕੋਟਲਾ, 5 ਅਗਸਤ (ਪਰਮਜੀਤ ਸਿੰਘ ਕੁਠਾਲਾ)-ਅੱਜ ਸਵੇਰੇ ਸਥਾਨਕ ਗੋਬਿੰਦ ਨਗਰ ਵਿਖੇ ਆਪਣੇ ਘਰ ਰੋਟੀਆਂ ਪਕਾ ਰਹੀ ਇਕ 33 ਸਾਲਾ ਔਰਤ ਦਾ ਉਸ ਦੇ ਪਤੀ ਨੇ ਕੁਹਾੜੇ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਮ੍ਰਿਤਕਾ ਨਾਹਿਦਾ ਬੇਗਮ ਦਾ ਆਪਣੇ ਪਤੀ ਸਰਫ਼ਰਾਜ਼ ਨਾਲ ਕਿਸੇ ਗੱਲੋਂ ਤਕਰਾਰ ਹੋ ਗਿਆ। ਗੁੱਸੇ ਵਿਚ ਆਏ ਸਰਫ਼ਰਾਜ਼ ਨੇ ਕੁਹਾੜੇ ਨਾਲ ਆਪਣੀ ਪਤਨੀ ਨਾਹਿਦਾ ਬੇਗਮ ਦੇ ਸਿਰ ਉਪਰ ਕਈ ਵਾਰ ਕੀਤੇ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਿਟੀ-1 ਮਲੇਰਕੋਟਲਾ ਦੇ ਮੁੱਖ ਅਫਸਰ ਅਨਾਇਤ ਖਾਂ ਮੁਤਾਬਕ ਪੁਲਿਸ ਨੇ ਫ਼ਰਜ਼ਾਨਾ ਉਰਫ ਕਾਕੀ ਪਤਨੀ ਮੁਹੰਮਦ ਮੁਸਤਾਕ ਵਾਸੀ ਗੋਬਿੰਦ ਨਗਰ ਦੇ ਬਿਆਨਾਂ ’ਤੇ ਸਰਫ਼ਰਾਜ਼ ਖਿਲਾਫ ਬੀ.ਐਨ.ਐਸ. ਦੀ ਧਾਰਾ 103 (1) ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣੇਦਾਰ ਅਨਾਇਤ ਖਾਂ ਮੁਤਾਬਕ ਪਤੀ- ਪਤਨੀ ਦਾ ਘਰੇਲੂ ਕਲੇਸ਼ ਰਹਿੰਦਾ ਸੀ ਅਤੇ ਅੱਜ ਸਰਫ਼ਰਾਜ਼ ਨੇ ਆਪਣੀ ਪਤਨੀ ਦੇ ਸਿਰ ਵਿਚ ਕੁਹਾੜਾ ਮਾਰ ਕੇ ਉਸ ਨੂੰ ਮਾਰ ਮੁਕਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ