ਵਿਨੇਸ਼ ਫੋਗਾਟ ਨੇ ਚਾਂਦੀ ਦੇ ਤਗਮੇ ਲਈ ਖ਼ੇਡ ਅਦਾਲਤ ’ਚ ਕੀਤੀ ਅਪੀਲ
ਫ਼ਰਾਂਸ, 8 ਅਗਸਤ- ਭਾਰਤ ਦੀ ਦਿੱਗਜ਼ ਪਹਿਲਵਾਨ ਵਿਨੇਸ਼ ਫੋਗਾਟ ਨੇ ਕੋਰਟ ਆਫ਼ ਆਰਬੀਟ੍ਰੇਸ਼ਨ ਆਫ਼ ਸਪੋਰਟਸ (ਸੀ.ਏ.ਐਸ.) ਦੇ ਸਾਹਮਣੇ ਖ਼ੁਦ ਨੂੰ ਚਾਂਦੀ ਦਾ ਤਗਮਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਾਂਝੇ ਤੌਰ ’ਤੇ ਤਗਮੇ ਦੀ ਮੰਗ ਕੀਤੀ ਹੈ। ਵਿਨੇਸ਼ ਨੇ ਫਾਈਨਲ ਮੈਚ ਖ਼ੇਡਣ ਦੀ ਵੀ ਮੰਗ ਕੀਤੀ ਸੀ ਪਰ ਖ਼ੇਡ ਅਦਾਲਤ ਨੇ ਇਹ ਕਹਿੰਦੇ ਹੋਏ ਕਿ ਫ਼ਾਈਨਲ ਮੈਚ ਰੋਕਿਆ ਨਹੀਂ ਜਾ ਸਕਦਾ, ਇਸ ਨੂੰ ਖ਼ਾਰਜ ਕਰ ਦਿੱਤਾ ਸੀ। ਮੈਡਲ ਸੰਬੰਧੀ ਸੀ.ਏ.ਐਸ. ਅੱਜ ਆਪਣਾ ਫ਼ੈਸਲਾ ਸੁਣਾਏਗਾ।
;
;
;
;
;
;
;
;