ਸਿੱਖਿਆ ਵਿਭਾਗ ਪੰਜਾਬ ਨੇ 13 ਪ੍ਰਿੰਸੀਪਲਾਂ ਨੂੰ ਦਿੱਤੀਆਂ ਤਰੱਕੀਆਂ
ਫਿਰੋਜ਼ਪੁਰ, 12 ਅਗਸਤ (ਕੁਲਬੀਰ ਸਿੰਘ ਸੋਢੀ)-ਸੂਬੇ ਅੰਦਰ ਸਿੱਖਿਆ ਵਿਭਾਗ ਵਲੋਂ 13 ਸਕੂਲ ਪ੍ਰਿੰਸੀਪਲਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਜਲੰਧਰ ਦੀ ਮਹਿਲਾ ਪ੍ਰਿੰਸੀਪਲ ਮੁਨਿਲਾ ਅਰੋੜਾ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇਮਰੀ) ਤੇ ਫਰੀਦਕੋਟ ਦੀ ਮਹਿਲਾ ਪ੍ਰਿੰਸੀਪਲ ਰਾਜਵਿੰਦਰ ਕੌਰ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਵਜੋਂ ਤਾਇਨਾਤ ਕੀਤਾ ਗਿਆ ਹੈl