JALANDHAR WEATHER

ਚੰਡੀਗੜ੍ਹ ਧਮਾਕਾ: ਮੁਲਜ਼ਮਾਂ ਨੂੰ ਫੜਿ੍ਹਆ ਜਾਣਾ ਹੈ ਅਜੇ ਬਾਕੀ- ਸਬ ਇੰਸਪੈਕਟਰ

ਚੰਡੀਗੜ੍ਹ, 12 ਸਤੰਬਰ- ਸੈਕਟਰ-10 ਵਿਚ ਮਕਾਨ ਨੰਬਰ 575 ਵਿਚ ਹੋਏ ਸ਼ੱਕੀ ਧਮਾਕੇ ਬਾਰੇ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਸੀ.ਐਸ.ਐਫ਼.ਐਲ. ਦੀਆਂ ਟੀਮਾਂ ਆਉਣਗੀਆਂ। ਕੱਲ੍ਹ ਰਾਤ ਹਨੇਰਾ ਹੋਣ ਕਾਰਨ ਜਾਂਚ ਪੂਰੀ ਨਹੀਂ ਹੋ ਸਕੀ ਸੀ, ਵਾਹਨ ਬਰਾਮਦ ਕਰ ਲਿਆ ਗਿਆ ਹੈ, ਪਰ ਮੁਲਜ਼ਮਾਂ ਨੂੰ ਫੜਿਆ ਜਾਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪਾਸੇ ਟੀਮਾਂ ਭੇਜੀਆਂ ਗਈਆਂ ਹਨ ਤੇ ਪਰਿਵਾਰ ਠੀਕ-ਠਾਕ ਹੈ, ਉਹ ਆਸਟ੍ਰੇਲੀਆ ਵਿਚ ਰਹਿੰਦੇ ਹਨ ਤੇ ਕਿਸੇ ਨਾਲ ਕੋਈ ਸਮੱਸਿਆ ਨਹੀਂ ਹੈ। ਇਹ ਪੁੱਛਣ ’ਤੇ ਕਿ ਕੀ ਇਹ ਸ਼ੱਕੀ ਧਮਾਕਾ ਪਹਿਲਾਂ ਸੰਬੰਧਿਤ ਘਰ ’ਚ ਰਹਿ ਰਹੇ ਅਧਿਕਾਰੀ ਦੇ ਪਰਿਵਾਰ ਨਾਲ ਜੁੜਿਆ ਹੋਇਆ ਹੈ, ਤਾਂ ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ