ਜੰਮੂ ਚੋਣਾਂ: ਕਾਂਗਰਸੀ ਨੇਤਾਵਾਂ ਨੂੰ ਜਨਤਾ ਨੇ ਦਿੱਤਾ ਹੈ ਨਕਾਰ- ਅਨੁਰਾਗ ਠਾਕੁਰ
ਸ੍ਰੀਨਗਰ, 12 ਸਤੰਬਰ- ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਜੰਮੂ ਪੂਰਬੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਯੁੱਧਵੀਰ ਸੇਠੀ ਲਈ ਪ੍ਰਚਾਰ ਕੀਤਾ। ਇਸ ਮੌਕੇ ਕਾਂਗਰਸ ਪ੍ਰਧਾਨ ਮਲਿੱਕ ਅਰਜੁਨ ਖੜਗੇ ਦੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾਵਾਂ ਨੂੰ ਜਨਤਾ ਨੇ ਨਕਾਰ ਦਿੱਤਾ ਹੈ। ਉਹ 100 ਸੀਟਾਂ ਵੀ ਨਹੀਂ ਲੈ ਸਕੇ। ਖੜਗੇ ਜੀ ਹੁਣ ਜਾਗੋ ਜਾਓ, ਜਦੋਂ ਰਾਹੁਲ ਗਾਂਧੀ ਜੀ ਵਿਦੇਸ਼ ਜਾ ਕੇ ਭਾਰਤ ਨੂੰ ਬਦਨਾਮ ਕਰ ਰਹੇ ਹਨ ਤਾਂ ਕੀ ਤੁਸੀਂ ਦਿਨ ਵਿਚ ਸੁਪਨੇ ਦੇਖ ਰਹੇ ਹੋ? ਉਨ੍ਹਾਂ ਅੱਗੇ ਕਿਹਾ ਕਿ ਨਵਾਂ ਜੰਮੂ ਤੇ ਨਵਾਂ ਕਸ਼ਮੀਰ ਭਾਜਪਾ ਦਾ ਸੁਪਨਾ ਹੈ।