JALANDHAR WEATHER

ਬਿਜਲੀ ਮੁਲਾਜ਼ਮਾਂ ਦੀ ਹੜਤਾਲ 17 ਤੱਕ ਵਧੀ

ਮੁੱਲਾਂਪੁਰ-ਦਾਖਾ, 12 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਸਾਂਝਾ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰ ਵਲੋਂ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਨਾਲ ਸਪਲੀਮੈਂਟਰੀ ਮੰਗ ਪੱਤਰ ’ਤੇ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਪੰਜਾਬ ਭਰ ਵਿਚ ਬਿਜਲੀ ਕਾਮੇ 10 ਤੋਂ 12 ਸਤੰਬਰ ਤੱਕ ਵਿਭਾਗ ਦਾ ਕੰਮ ਛੱਡ ਕੇ ਛੁੱਟੀ ’ਤੇ ਸਨ। ਬਿਜਲੀ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਨੂੰ ਜਦ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕਰ ਦਿੱਤਾ ਤਾਂ ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਵਲੋਂ ਗੁੱਸੇ ’ਚ ਤਿੰਨ ਦੀ ਥਾਂ ਅਗਲੀ ਹੜਤਾਲ 5 ਦਿਨ ਹੋਰ ਵਧਾ ਦਿੱਤੀ ਗਈ। ਹੁਣ ਬਿਜਲੀ ਮੁਲਾਜ਼ਮ 17 ਸਤੰਬਰ ਤੱਕ ਹੜਤਾਲ ’ਤੇ ਰਹਿਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ