ਹਰਿਆਣਾ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਗਠਬੰਧਨ ਤਹਿਤ ਸੀ.ਪੀ.ਆਈ. (ਐਮ) ਨੂੰ ਦਿੱਤੀ ਇਕ ਸੀਟ
ਚੰਡੀਗੜ੍ਹ, 12 ਸਤੰਬਰ- ਕਾਂਗਰਸ ਨੇ ਹਰਿਆਣਾ ਵਿਚ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਰੋਹਤਾਸ਼ ਖਟਾਨਾ ਨੂੰ ਗੁਰੂਗ੍ਰਾਮ ਜ਼ਿਲ੍ਹੇ ਦੀ ਸੋਹਨਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਜਦੋਂ ਕਿ ਭਿਵਾਨੀ ਸੀਟ ਸੀ.ਪੀ.ਆਈ. (ਐਮ) ਨੂੰ ਇੰਡੀਆ ਗਠਜੋੜ ਦੇ ਤਹਿਤ ਦਿੱਤੀ ਗਈ ਹੈ। ਕਾਮਰੇਡ ਓਮਪ੍ਰਕਾਸ਼ ਨੇ ਸੀ.ਪੀ.ਆਈ. (ਐਮ) ਦੀ ਤਰਫ਼ੋਂ ਇੱਥੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਇਸ ਤੋਂ ਪਹਿਲਾਂ ਸਵੇਰੇ ਕਾਂਗਰਸ ਨੇ ਦੋ ਸੂਚੀਆਂ ਜਾਰੀ ਕੀਤੀਆਂ ਸਨ।