JALANDHAR WEATHER

ਪੈਟਰੋਲ ਪੰਪ ਦੀ ਜ਼ਮੀਨ 'ਚ ਬਣੇ ਟੈਂਕਰਾਂ ਦੇ 7 ਢੱਕਣ ਚੋਰੀ, ਵੱਡਾ ਹਾਦਸਾ ਹੋਣੋ ਟਲਿਆ

ਕੋਟਫ਼ਤੂਹੀ, 12 ਸਤੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਅੱਧੀ ਰਾਤ ਦੇ ਕਰੀਬ ਸਥਾਨਕ ਪੈਟਰੋਲ ਪੰਪ ਅੰਦਰ ਜ਼ਮੀਨ 'ਚ ਬਣੇ 7 ਟੈਂਕਰਾਂ ਦੇ 7 ਲੋਹੇ ਦੇ ਢੱਕਣ ਚੋਰ ਲੈ ਗਏ। ਜਾਣਕਾਰੀ ਅਨੁਸਾਰ ਪੈਟਰੋਲ ਪੰਪ ਦੇ ਮਾਲਕ ਵਿਪਨ ਅਗਰਵਾਲ ਦੇ ਦੱਸਿਆ ਕਿ ਪੈਟਰੋਲ ਪੰਪ ਉਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਅਨੁਸਾਰ ਉਨ੍ਹਾਂ ਦੇ ਮਾਹਿਲਪੁਰ-ਬਹਿਰਾਮ ਮੁੱਖ ਸੜਕ ਉੱਪਰ ਪੈਂਦੇ ਓਮ ਪ੍ਰਕਾਸ਼ ਨਰਿੰਦਰ ਕੁਮਾਰ ਪੈਟਰੋਲ ਪੰਪ ਉਤੇ ਰਾਤ 12 ਵੱਜ ਕੇ 58 ਮਿੰਟ ਉਤੇ ਇਕ ਮਹਿੰਦਰਾ ਪਿਕਅੱਪ ਗੱਡੀ ਮਾਹਿਲਪੁਰ ਵਲੋਂ ਮੁੱਖ ਸੜਕ ਉੱਪਰ ਆਉਂਦੀ ਹੈ, ਪੈਟਰੋਲ ਪੰਪ ਅੱਗੇ ਰੁਕਦੀ ਹੈ, ਜਿਸ ਵਿਚੋਂ ਦੋ ਅਣਪਛਾਤੇ ਵਿਅਕਤੀ ਉਤਰ ਕੇ ਪਹਿਲਾਂ ਤਿੰਨ ਬਿਜਲੀ ਦੀਆਂ ਤਾਰਾਂ ਦੇ ਟੈਂਕਰਾਂ ਦੇ ਢੱਕਣ ਚੁੱਕ ਕੇ ਚੱਲੇ ਜਾਂਦੇ ਹਨ ਫਿਰ 20 ਕੁ ਮਿੰਟ ਬਾਅਦ ਇਹੀ ਗੱਡੀ ਮੁੜ ਕੇ ਪੈਟਰੋਲ ਪੰਪ ਉਤੇ ਆਉਂਦੀ ਹੈ ਤੇ ਇਸ ਵਾਰ ਡਰਾਈਵਰ ਸਮੇਤ ਤਿੰਨ ਵਿਅਕਤੀ ਅੰਦਰ ਆਉਂਦੇ ਹਨ ਤੇ 4 ਹੋਰ ਢੱਕਣ ਚੁੱਕ ਕੇ ਰਫ਼ੂ-ਚੱਕਰ ਹੋ ਜਾਂਦੇ ਹਨ ਜਦਕਿ ਇਹ ਢੱਕਣ ਚੁੱਕਣ ਨਾਲ ਜਿਥੇ ਪੈਟਰੋਲ ਦੇ ਟੈਂਕਰ ਨੰਗੇ ਹੋ ਗਏ, ਉਥੇ ਇਹ ਖੁੱਲ੍ਹਾ ਪਿਆ ਪੈਟਰੋਲ ਕੋਈ ਵੀ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾ ਸੀ। ਇਹ ਵਿਅਕਤੀ ਕੁਝ ਦਿਨ ਪਹਿਲਾਂ ਕਟਾਰੀਆ ਦੇ ਪੈਟਰੋਲ ਪੰਪ ਤੋਂ ਵੀ ਢੱਕਣ ਚੋਰੀ ਕਰਕੇ ਲੈ ਗਏ ਸਨ ਪਰ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਕਰਕੇ ਇਸ ਇਲਾਕੇ ਵਿਚ ਨਿੱਤ ਇਸ ਤਰ੍ਹਾਂ ਦੀਆਂ ਦੇਰ ਸਵੇਰ ਘਟਨਾਵਾਂ ਵਾਪਰ ਰਹੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ