ਅੰਮ੍ਰਿਤਸਰ ਚ ਐਨ.ਆਈ.ਏ. ਦੀ ਟੀਮ ਵਲੋਂ ਛਾਪੇਮਾਰੀ, ਇਕ ਵਿਅਕਤੀ ਚੁੱਕਿਆ
ਅੰਮ੍ਰਿਤਸਰ, 13 ਸਤੰਬਰ (ਰੇਸ਼ਮ ਸਿੰਘ) - ਐਨ.ਆਈ.ਏ. ਦੀ ਟੀਮ ਵਲੋਂ ਅੱਜ ਤੜਕਸਾਰ ਅੰਮ੍ਰਿਤਸਰ ਦੇ ਇਲਾਕੇ ਸੁਲਤਾਨਵਿੰਡ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਇਕ ਵਿਅਕਤੀ ਨੂੰ ਹਿਰਸਤ ਵਿਚ ਲੈ ਲਿਆ ਗਿਆ ਹੈ। ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਸ਼ਨਾਖਤ ਹਰਜਿੰਦਰ ਸਿੰਘ ਵਾਸੀ ਗੁਰਨਾਮ ਨਗਰ ਗਲੀ ਨੰਬਰ ਛੇ ਮੰਦਰ ਵਾਲਾ ਬਾਜ਼ਾਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਐਨ.ਆਈ.ਏ. ਦੀ ਟੀਮ ਨੂੰ ਉਸ ਦੇ ਲੜਕੇ ਪ੍ਰਿੰਸ ਦੀ ਭਾਲ ਸੀ ਜਦੋਂ ਕਿ ਉਹ ਨਹੀਂ ਮਿਲਿਆ ਤਾਂ ਉਸ ਦੇ ਪਿਤਾ ਨੂੰ ਹਿਰਾਸਤ ਚ ਲੈ ਲਿਆ ਗਿਆ।