ਦਿੱਲੀ: ਚਾਰਦੀਵਾਰੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ
ਨਵੀਂ ਦਿੱਲੀ, 13 ਸਤੰਬਰ - ਨਬੀ ਕਰੀਮ ਇਲਾਕੇ ਵਿਚ ਚਾਰਦੀਵਾਰੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਰਹਿਮਤ (35 ਸਾਲ) ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਹਰਦੋਈ ਦਾ ਰਹਿਣ ਵਾਲਾ ਸੀ ਅਤੇ ਈ-ਰਿਕਸ਼ਾ ਚਾਲਕ ਸੀ।