ਵਕਫ਼ (ਸੋਧ) ਬਿੱਲ: ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਕੀਤਾ ਸਮਰਥਨ; ਸਰਕਾਰ ਦੇ ਇਰਾਦਿਆਂ 'ਤੇ ਭਰੋਸਾ ਕਰਨ ਦੀ ਅਪੀਲ
ਨਵੀਂ ਦਿੱਲੀ, 13 ਸਤੰਬਰ (ਏਜੰਸੀ) : ਵਕਫ਼ (ਸੋਧ) ਬਿੱਲ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ, ਮੁਸਲਿਮ ਸਮਾਜ ਸੇਵਕਾਂ ਅਤੇ ਇਸਲਾਮਿਕ ਵਿਦਵਾਨਾਂ ਦੇ ਇਕ ਸਮੂਹ ਨੇ ਦਿੱਲੀ ਵਿਚ ਮੀਟਿੰਗ ਦੌਰਾਨ ਸਰਕਾਰ ਨੂੰ ਆਪਣਾ ਸਮਰਥਨ ਜ਼ਾਹਿਰ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਦੇ ਇਰਾਦਿਆਂ 'ਤੇ ਸ਼ੱਕ ਕਰਨਾ ਨਹੀਂ ਹੈ। ਇਸਲਾਮਿਕ ਸਕਾਲਰ ਮੁਫ਼ਤੀ ਵਜਾਹਤ ਕਾਸਮੀ ਨੇ ਕਿਹਾ ਕਿ ਇਹ ਮੀਟਿੰਗ ਕੁਝ ਸਿਆਸੀ ਪਾਰਟੀਆਂ ਵਲੋਂ ਸਰਕਾਰ ਵਿਰੁੱਧ ਪੈਦਾ ਕੀਤੇ ਗਏ ਭੰਬਲਭੂਸੇ ਨੂੰ ਦੂਰ ਕਰਨ ਲਈ ਬੁਲਾਈ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਮੁਸਲਮਾਨਾਂ ਦੀ ਜ਼ਮੀਨ ਖੋਹ ਲਈ ਜਾਵੇਗੀ।