ਛੱਤੀਸਗੜ੍ਹ: ਪੁਲਿਸ ਨਾਲ ਮੁਕਾਬਲੇ ਵਿਚ 1 ਨਕਸਲੀ ਢੇਰ
ਰਾਏਪੁਰ, 14 ਸਤੰਬਤਰ- ਸੁਕਮਾ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨਾਲ ਮੁਕਾਬਲੇ ’ਚ ਅੱਜ 1 ਨਕਸਲੀ ਮਾਰਿਆ ਗਿਆ ਹੈ ਅਤੇ ਹਥਿਆਰ ਸਮੇਤ ਵੱਡੀ ਮਾਤਰਾ ’ਚ ਨਕਸਲੀ ਸਮੱਗਰੀ ਬਰਾਮਦ ਕੀਤੀ ਗਈ ਹੈ। ਇਹ ਮੁਕਾਬਲਾ ਸੁਕਮਾ ਜ਼ਿਲ੍ਹੇ ਦੇ ਪੀ.ਐਸ. ਚਿੰਤਾਗੁਫਾ ਖੇਤਰ ਦੇ ਅਧੀਨ ਤੁਮਲਪਾਡ ਦੇ ਜੰਗਲ ਦੀ ਪਹਾੜੀ ਵਿਚ ਹੋਇਆ ਅਤੇ ਇਹ ਜ਼ਿਲ੍ਹਾ ਫੋਰਸ, ਡੀ.ਆਰ.ਜੀ. ਅਤੇ ਬਸਤਰ ਲੜਾਕਿਆਂ ਦੀ ਸਾਂਝੀ ਕਾਰਵਾਈ ਸੀ। ਪੁਲਿਸ ਨੇ ਅੱਗੇ ਕਿਹਾ ਕਿ ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਹੈ।