ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਭਾਰਤ ਪਾਕਿਸਤਾਨ ਦਰਮਿਆਨ ਮੁਕਾਬਲਾ ਹੋਇਆ ਸ਼ੁਰੂ
ਬੀਜਿੰਗ, 14 ਸਤੰਬਰ- ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫ਼ੀ ’ਚ ਅੱਜ ਮੌਜੂਦਾ ਚੈਂਪੀਅਨ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਸ਼ੁਰੂ ਹੋ ਗਿਆ ਹੈ। ਇਹ ਮੈਚ ਚੀਨ ਦੇ ਹੁਲੁਨਬਿਊਰ ਵਿਚ ਖੇਡਿਆ ਜਾ ਰਿਹਾ ਹੈ। ਮੈਚ ਦਾ ਪਹਿਲਾ ਕੁਆਰਟਰ ਜਾਰੀ ਹੈ ਤੇ ਪਾਕਿਸਤਾਨ ਨੇ ਮੈਚ ਦਾ ਪਹਿਲਾ ਗੋਲ ਕਰ ਦਿੱਤਾ ਹੈ। ਭਾਰਤੀ ਟੀਮ ਇਸ ਏਸ਼ੀਆਈ ਚੈਂਪੀਅਨਸ ਟਰਾਫ਼ੀ ਵਿਚ ਹੁਣ ਤੱਕ ਜੇਤੂ ਰਹੀ ਹੈ।