ਜਲੰਧਰ ਅਗਵਾ ਮਾਮਲੇ 'ਚ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਡੇਲੀਨਾ ਕੋਂਡਪ ਲੜਕੀ ਦਾ ਹਾਲ ਜਾਣਨ ਪੁੱਜੀ
ਜਲੰਧਰ, 14 ਸਤੰਬਰ-ਅਗਵਾ ਮਾਮਲੇ 'ਚ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਡੇਲੀਨਾ ਕੋਂਡਪ ਅੱਜ ਜਲੰਧਰ ਪੁੱਜੀ। ਉਨ੍ਹਾਂ ਸਭ ਤੋਂ ਪਹਿਲਾਂ ਕੇਸ ਨੂੰ ਲੈ ਕੇ ਪੁਲਿਸ ਕਮਿਸ਼ਨਰ ਜਲੰਧਰ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਤੇ ਕੁੜੀ ਨੂੰ ਮਿਲਣ ਲਈ ਗਈ ਤੇ ਦੱਸਿਆ ਕਿ ਉਸਦੀ ਸਿਹਤ ਠੀਕ ਹੈ।