ਮਮਤਾ ਬੈਨਰਜੀ ਵਲੋਂ ਜੂਨੀਅਰ ਡਾਕਟਰਾਂ ਨਾਲ ਮੁਲਾਕਾਤ ਦੀ 'ਲਾਈਵ ਸਟ੍ਰੀਮਿੰਗ' ਤੋਂ ਇਨਕਾਰ
ਕੋਲਕਾਤਾ, 14 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜੂਨੀਅਰ ਡਾਕਟਰਾਂ ਨਾਲ ਮੁਲਾਕਾਤ ਦੀ 'ਲਾਈਵ ਸਟ੍ਰੀਮਿੰਗ' ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੀਟਿੰਗ ਦੀ ਰਿਕਾਰਡਿੰਗ ਬਾਅਦ ਵਿਚ ਪ੍ਰਦਾਨ ਕੀਤੀ ਜਾਵੇਗੀ।