ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਠੱਠੀ ਭਾਈ, 5 ਅਗਸਤ (ਜਗਰੂਪ ਸਿੰਘ ਮਠਾੜੂ)-ਇਥੋਂ ਨੇੜਲੇ ਪਿੰਡ ਸੇਖਾ ਕਲਾਂ ਦੇ ਇਕ ਨੌਜਵਾਨ ਦੀ ਅੱਜ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੁੱਤਰ ਜਗਤਾਰ ਸਿੰਘ ਭੁੱਟੋ ਵਾਸੀ ਪਿੰਡ ਸੇਖਾ ਕਲਾਂ ਜੋ ਆਪਣੇ ਮੋਟਰਸਾਈਕਲ ਉਤੇ ਕਿਸੇ ਕੰਮਕਾਰ ਲਈ ਜਾ ਰਿਹਾ ਸੀ, ਨਾਲ ਇਹ ਘਟਨਾ ਵਾਪਰੀ। ਨੌਜਵਾਨ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।