ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਰਕੇ ਮੌਤ
ਜੈਤੋ, 5 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਬੀਤੇ ਸ਼ਾਮ ਸਥਾਨਕ ਵੱਡੇ ਸੂਏ ਦੇ ਨਜ਼ਦੀਕ ਇਕ ਵਿਅਕਤੀ ਦੇ ਰੇਲ ਗੱਡੀ ਹੇਠਾਂ ਆਉਣ ਕਰਕੇ ਮੌਤ ਹੋਣ ਦਾ ਪਤਾ ਲੱਗਾ ਹੈ। ਪੁਲਿਸ ਚੌਕੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਬੰਟੀ ਪੁੱਤਰ ਇੰਦਰਾਜ ਵਾਸੀ ਡਾਕਟਰ ਅੰਬੇਡਕਰ ਨਗਰ ਗਲੀ ਨੰਬਰ 4 ਜੈਤੋ ਜੋ ਕਿ ਪਿੰਡ ਮੱਤਾ ਵਿਖੇ ਬਿਜਲੀ ਮੁਲਾਜ਼ਮ ਵਜੋਂ ਡਿਊਟੀ ਨਿਭਾਅ ਰਿਹਾ ਸੀ, ਬੀਤੇ ਸ਼ਾਮ ਜਦੋਂ ਉਹ ਆਪਣੇ ਸਾਈਕਲ ’ਤੇ ਰੇਲਵੇ ਲਾਈਨ ਦੇ ਨਾਲ-ਨਾਲ ਜਾ ਰਿਹਾ ਸੀ, ਜੈਤੋ-ਫ਼ਿਰੋਜ਼ਪੁਰ ਰੇਲਵੇ ਮਾਰਗ ’ਤੇ ਪੈਂਦੇ ਵੱਡੇ ਸੂਏ ਕੋਲੋਂ ਜਦੋਂ ਉਹ ਸਾਈਕਲ ਸਮੇਤ ਲੰਘਣ ਲੱਗਾ ਤਾਂ ਅਚਾਨਕ ਰੇਲਗੱਡੀ ਦੀ ਲਪੇਟ ਵਿਚ ਆ ਗਿਆ ਤੇ ਮੌਕੇ ’ਤੇ ਹੀ ਮੌਤ ਹੋ ਗਈ।
;
;
;
;
;
;
;
;