ਪੱਛਮੀ ਬੰਗਾਲ : ਤੇਜ਼ ਰਫਤਾਰ ਵਾਹਨ ਦੀ ਟੱਕਰ ਵਿਚ 6 ਲੋਕਾਂ ਦੀ ਮੌਤ
ਸਿਲੀਗੁੜੀ (ਪੱਛਮੀ ਬੰਗਾਲ), 12 ਅਗਸਤ-ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਬਾਗਡੋਗਰਾ 'ਚ ਸੋਮਵਾਰ ਨੂੰ ਕੌਮੀ ਮਾਰਗ 2 'ਤੇ ਇਕ ਤੇਜ਼ ਰਫਤਾਰ ਵਾਹਨ ਦੀ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਚ ਜ਼ਖਮੀ ਹੋਏ 2 ਵਿਅਕਤੀਆਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਹੈ। ਮ੍ਰਿਤਕਾਂ ਦੀ ਪਛਾਣ ਪ੍ਰਹਿਲਾਦ ਰਾਏ (ਸਿਵਿਕ ਵਲੰਟੀਅਰ), ਗੋਬਿੰਦ ਸਿੰਘ (22), ਅਮਲੇਸ਼ ਚੌਧਰੀ (20), ਕਨਕ ਬਰਮਨ (22), ਪ੍ਰਣਬ ਰਾਏ (28) ਅਤੇ ਪਦਕਾਂਤ ਰਾਏ ਵਜੋਂ ਹੋਈ ਹੈ।