ਪਾਕਿਸਤਾਨੀ ਫੌਜ ਨੇ ਸਾਬਕਾ ਖ਼ੁਫ਼ੀਆ ਮੁਖੀ ਫੈਜ਼ ਹਮੀਦ ਨੂੰ ਲਿਆ ਹਿਰਾਸਤ 'ਚ
ਇਸਲਾਮਾਬਾਦ, 12 ਅਗਸਤ- ਪਾਕਿਸਤਾਨ ਦੇ ਸਾਬਕਾ ਖੁਫ਼ੀਆ ਮੁਖੀ ਫ਼ੈਜ਼ ਹਮੀਦ ਨੂੰ ਫ਼ੌਜੀ ਹਿਰਾਸਤ 'ਚ ਲੈ ਲਿਆ ਗਿਆ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ, ਪਾਕਿਸਤਾਨੀ ਫੌਜ ਵਲੋਂ ਲੈਫਟੀਨੈਂਟ ਜਨਰਲ ਫੈਜ਼ ਹਮੀਦ (ਸੇਵਾਮੁਕਤ) ਦੇ ਖ਼ਿਲਾਫ਼ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਸੱਚਾਈ ਦਾ ਪਤਾ ਲਗਾਉਣ ਲਈ ਵਿਸਤ੍ਰਿਤ ਜਾਂਚ ਕੀਤੀ ਗਈ ਸੀ ।