ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਲੁਟੇਰੇ ਨਗਦੀ ਅਤੇ ਸੋਨਾ ਲੁੱਟ ਕੇ ਫ਼ਰਾਰ
ਮਮਦੋਟ, 13 ਅਗਸਤ (ਰਾਜਿੰਦਰ ਸਿੰਘ ਹਾਂਡਾ)- ਲੱਖੋ ਕੇ ਬਹਿਰਾਮ ਵਿਖੇ ਬੀਤੀ ਰਾਤ ਖੇਤਾਂ ਵਿਚ ਬਣੀ ਰਿਹਾਇਸ਼ ’ਤੇ ਰਹਿੰਦੇ ਇਕ ਪਰਿਵਾਰ ਨੂੰ ਬੀਤੀ ਰਾਤ ਬੰਦੀ ਬਣਾ ਕੇ ਲੁਟੇਰੇ 9 ਲੱਖ ਦੇ ਕਰੀਬ ਨਗਦੀ ਅਤੇ 22-23 ਤੋਲੇ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਵਾਰਦਾਤ ਦਾ ਪਤਾ ਚੱਲਦਿਆਂ ਥਾਣਾ ਮੁਖੀ ਗੁਰਵਿੰਦਰ ਕੁਮਾਰ ਤੇ ਡੀ. ਐਸ. ਪੀ. ਅਤੁਲ ਸੋਨੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ, ਜਿੰਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ।