ਮੈਂ ਖੁਸ਼ ਹਾਂ ਕਿ ਮੇਰੀ ਟੀਮ ਮੇਰੇ ਲਈ ਖੇਡੀ ਅਤੇ ਮੈਂ ਮੈਡਲ ਲੈ ਕੇ ਜਾ ਰਿਹਾ ਹਾਂ- ਪੀ.ਆਰ. ਸ਼੍ਰੀਜੇਸ਼
ਨਵੀਂ ਦਿੱਲੀ, 13 ਅਗਸਤ- ਪੈਰਿਸ ਤੋਂ ਦਿੱਲੀ ਹਵਾਈ ਅੱਡੇ ’ਤੇ ਪੁੱਜੇ ਭਾਰਤ ਦੀ ਕਾਂਸੀ ਤਗਮਾ ਜੇਤੂ ਪੁਰਸ਼ ਹਾਕੀ ਟੀਮ ਦੇ ਮੈਂਬਰ ਪੀ.ਆਰ. ਸ਼੍ਰੀਜੇਸ਼ ਨੇ ਗੱਲ ਕਰਦਿਆਂ ਕਿਹਾ ਕਿ ਅਸੀਂ ਪਿਛਲੀ ਵਾਰ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ, ਅਸੀਂ ਇਸ ਨੂੰ ਆਦਤ ਬਣਾ ਲਿਆ ਹੈ। ਆਪਣੀ ਰਿਟਾਇਰਮੈਂਟ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇਕ ਸਫ਼ਰ ਦਾ ਅੰਤ ਹੈ। ਪਰ ਜੇਕਰ ਇਕ ਛੱਡਦਾ ਹੈ, ਤਾਂ ਕਈ ਹੋਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਖੁਸ਼ ਹਾਂ ਕਿ ਮੇਰੀ ਟੀਮ ਮੇਰੇ ਲਈ ਖੇਡੀ ਅਤੇ ਮੈਂ ਮੈਡਲ ਲੈ ਕੇ ਜਾ ਰਿਹਾ ਹਾਂ।