ਪੀਣ ਵਾਲੇ ਪਾਣੀ ਵਿਚ ਜ਼ਹਿਰ ਦੀ ਅਫ਼ਵਾਹ ਨਾਲ ਪਿੰਡ ’ਚ ਮਚੀ ਹਾਹਾਕਾਰ
ਟੱਲੇਵਾਲ, 13 ਅਪ੍ਰੈਲ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਵਿਖੇ ਵਾਟਰ ਵਰਕਸ ਤੋਂ ਪਿੰਡ ਨੂੰ ਸਪਲਾਈ ਹੁੰਦੇ ਪੀਣ ਵਾਲੇ ਪਾਣੀ ’ਚ ਜ਼ਹਿਰ ਪਾਉਣ ਦੀ ਅਫ਼ਵਾਹ ਮਗਰੋਂ ਪਿੰਡ ਵਿਚ ਹਾਹਾਕਾਰ ਮੱਚ ਗਈ। ਇਸ ਤੋਂ ਬਾਅਦ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ।