ਪੰਜਾਬ ਦੀ ਰੇਚਲ ਗੁਪਤਾ ਨੇ ਜਿੱਤਿਆ ਮਿਸ ਗ੍ਰੈਂਡ ਇੰਡੀਆ 2024 ਮੁਕਾਬਲਾ
ਚੰਡੀਗੜ੍ਹ, 13 ਅਪ੍ਰੈਲ- ਪੰਜਾਬ ਦੀ 20 ਸਾਲਾ ਰੇਚਲ ਗੁਪਤਾ ਨੇ ਜ਼ੀ ਸਟੂਡੀਓ, ਜੈਪੁਰ, ਰਾਜਸਥਾਨ ਵਿਚ ਆਯੋਜਿਤ ਵੱਕਾਰੀ ਮਿਸ ਗ੍ਰੈਂਡ ਇੰਡੀਆ 2024 ਮੁਕਾਬਲਾ ਜਿੱਤ ਲਿਆ ਹੈ। ਉਹ ਹੁਣ ਇਸ ਅਕਤੂਬਰ ਵਿਚ ਕੰਬੋਡੀਆ ਅਤੇ ਥਾਈਲੈਂਡ ਵਿਚ ਮਿਸ ਗ੍ਰੈਂਡ ਇੰਟਰਨੈਸ਼ਨਲ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ, ਜਿੱਥੇ 80 ਤੋਂ ਵੱਧ ਦੇਸ਼ ਗੋਲਡਨ ਕ੍ਰਾਊਨ ਲਈ ਮੁਕਾਬਲਾ ਕਰਨਗੇ। ਮਿਸ ਗ੍ਰੈਂਡ ਇੰਟਰਨੈਸ਼ਨਲ ਇਸ ਸਮੇਂ ਦੁਨੀਆ ਭਰ ਵਿਚ 5 ਮਿਲੀਅਨ ਤੋਂ ਵੱਧ ਫਾਲੋਅਰਜ਼ ਦੇ ਨਾਲ ਦੁਨੀਆ ਵਿਚ ਨੰਬਰ ਇਕ ਬਿਊਟੀ ਪੇਜੈਂਟ ਹੈ। ਰੇਚਲ, ਜਿਸ ਨੇ ਪਹਿਲਾਂ ਮਿਸ ਸੁਪਰਟੈਲੇਂਟ ਆਫ਼ ਵਰਲਡ 2022 ਦਾ ਖਿਤਾਬ ਹਾਸਲ ਕੀਤਾ ਸੀ, ਭਾਰਤ ਲਈ ਮਿਸ ਗ੍ਰੈਂਡ ਇੰਟਰਨੈਸ਼ਨਲ ਗੋਲਡਨ ਕ੍ਰਾਊਨ ਹਾਸਲ ਕਰਨ ਦੀ ਪ੍ਰਮੁੱਖ ਦਾਅਵੇਦਾਰ ਹੈ। ਇਹ ਖਿਤਾਬ ਭਾਰਤ ਨੇ ਪਹਿਲਾਂ ਕਦੇ ਨਹੀਂ ਜਿੱਤਿਆ ਹੈ।