ਡਾਇਮੰਡ ਲੀਗ ਫਾਈਨਲ 'ਚ ਨੀਰਜ ਚੋਪੜਾ ਰਿਹਾ ਦੂਜੇ ਸਥਾਨ 'ਤੇ; ਐਂਡਰਸਨ ਪੀਟਰਸ ਨੇ ਜਿੱਤਿਆ ਖਿਤਾਬ
ਬ੍ਰਸੇਲਜ਼ (ਬੈਲਜੀਅਮ), 15 ਸਤੰਬਰ - ਪੈਰਿਸ ਉਲੰਪਿਕ ਚਾਂਦੀ ਦਾ ਤਗਮਾ ਜੇਤੂ ਨੀਰਜ ਚੋਪੜਾ ਬੈਲਜੀਅਮ ਦੇ ਬ੍ਰਸੇਲਜ਼ ਦੇ ਕਿੰਗ ਬੌਡੌਇਨ ਸਟੇਡੀਅਮ 'ਚ ਡਾਇਮੰਡ ਲੀਗ ਫਾਈਨਲ 'ਚ 87.86 ਮੀਟਰ ਦੀ ਸਰਵੋਤਮ ਥਰੋਅ ਨਾਲ ਦੂਜੇ ਸਥਾਨ 'ਤੇ ਰਹਿ ਕੇ ਸਿਰਫ 1 ਸੈਂਟੀਮੀਟਰ ਦਾ ਹੋਰ ਖਿਤਾਬ ਹਾਸਲ ਕਰਨ ਤੋਂ ਪਿੱਛੇ ਰਹਿ ਗਿਆ। ਨੀਰਜ ਚੋਪੜਾ 2022 ਵਿਚ ਡਾਇਮੰਡ ਲੀਗ ਟਰਾਫੀ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ। ਗ੍ਰੇਨਾਡਾ ਦੇ ਐਂਡਰਸਨ ਪੀਟਰਸ, (ਪੈਰਿਸ 2024 ਉਲੰਪਿਕ ਦੇ ਕਾਂਸੀ ਤਗਮਾ ਜੇਤੂ) ਨੇ 87.87 ਮੀਟਰ ਦੀ ਕੋਸ਼ਿਸ਼ ਨਾਲ ਆਪਣਾ ਪਹਿਲਾ ਡਾਇਮੰਡ ਲੀਗ ਖਿਤਾਬ ਜਿੱਤਿਆ।
;
;
;
;
;
;
;
;