ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਦੇ ਟਾਟਾਨਗਰ ਵਿਖੇ 6 ਵੰਦੇ ਭਾਰਤ ਟਰੇਨਾਂ ਨੂੰ ਦਿਖਾਈ ਹਰੀ ਝੰਡੀ
ਟਾਟਾਨਗਰ (ਝਾਰਖੰਡ), 15 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਝਾਰਖੰਡ ਦੇ ਟਾਟਾਨਗਰ ਤੋਂ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ 6 ਹੋਰ ਵੰਦੇ ਭਾਰਤ ਰੇਲ ਗੱਡੀਆਂ ਭਾਰਤੀ ਰੇਲਵੇ ਦੇ ਬੇੜੇ ਵਿਚ ਦਾਖ਼ਲ ਹੋਈਆਂ। ਟਰੇਨਾਂ ਟਾਟਾਨਗਰ - ਪਟਨਾ, ਭਾਗਲਪੁਰ - ਦੁਮਕਾ - ਹਾਵੜਾ, ਬ੍ਰਹਮਪੁਰ - ਟਾਟਾਨਗਰ, ਗਯਾ - ਹਾਵੜਾ, ਦੇਵਘਰ - ਵਾਰਾਣਸੀ ਅਤੇ ਰੁਰਕੇਲਾ - ਹਾਵੜਾ ਰੂਟਾਂ 'ਤੇ ਸੰਪਰਕ ਨੂੰ ਬਿਹਤਰ ਬਣਾਉਣਗੀਆਂ।