JALANDHAR WEATHER

ਤਲਵੰਡੀ ਸਾਬੋ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

ਤਲਵੰਡੀ ਸਾਬੋ/ਸੀੰਗੋ ਮੰਡੀ, 15 ਸਤੰਬਰ (ਲੱਕਵਿੰਦਰ ਸ਼ਰਮਾ)-ਬਠਿੰਡਾ ਜ਼ਿਲ੍ਹੇ ਦੇ ਇਤਿਹਾਸਿਕ ਸ਼ਹਿਰ ਤਲਵੰਡੀ ਸਾਬੋ ਵਿਚ ਇਕ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ, ਜਿਸ ਦੀ ਲਾਸ਼ ਤਲਵੰਡੀ ਸਾਬੋ ਦੇ ਬੱਸ ਸਟੈਂਡ ਵਿਚੋਂ ਸਹਾਰਾ ਵਰਕਰਾਂ ਨੂੰ ਮਿਲੀ। ਨੌਜਵਾਨ ਦੀ ਸ਼ਨਾਖਤ ਤਲਵੰਡੀ ਸਾਬੋ ਦੇ ਕੁਲਵੰਤ ਸਿੰਘ (15) ਪੁੱਤਰ ਸੁਖਦੇਵ ਸਿੰਘ ਵਜੋਂ ਹੋਈ। ਮ੍ਰਿਤਕ ਦੇ ਮਾਪਿਆਂ ਸੁਖਦੇਵ ਸਿੰਘ, ਵੀਰਪਾਲ ਕੌਰ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਤਲਵੰਡੀ ਸ਼ਹਿਰ ਵਿਚ ਨਸ਼ੇ ਵੇਚਣ ਦਾ ਧੰਦਾ ਜ਼ੋਰਾਂ ਉਤੇ ਹੈ ਪਰ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਤੇ ਨਸ਼ਾ ਤਸਕਰਾਂ ਉਤੇ ਕੋਈ ਵੀ ਕਾਰਵਾਈ ਨਹੀਂ ਕਰਦਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ