ਪਿੰਡ ਲੋਹਗੜ੍ਹ ਵਿਖੇ ਚੋਰਾਂ ਨੇ ਏ.ਟੀ.ਐਮ. ਕਟਰ ਨਾਲ ਪੁੱਟਿਆ
ਮਹਿਲ ਕਲਾਂ, 15 ਸਤੰਬਰ (ਅਵਤਾਰ ਸਿੰਘ ਅਣਖੀ)-ਪਿੰਡ ਲੋਹਗੜ੍ਹ (ਬਰਨਾਲਾ) ਵਿਖੇ ਚੋਰ ਗਰੋਹ ਵਲੋਂ ਇਕ ਬੈਂਕ ਦੇ ਏ. ਟੀ. ਐਮ. ਨੂੰ ਪੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਚੋਰਾਂ ਵਲੋਂ ਕਟਰ ਨਾਲ ਕੱਟ ਕੇ ਐਸ. ਬੀ. ਆਈ. ਬੈਂਕ ਦਾ ਏ. ਟੀ. ਐਮ. ਪੁੱਟ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਜਦੋਂ ਸਵੇਰੇ ਪਿੰਡ ਲੋਹਗੜ੍ਹ ਦੀਆਂ ਸ਼ਰਧਾਲੂ ਸੰਗਤਾਂ ਡੇਰਾ ਰਾਧਾ ਸੁਆਮੀ ਬਿਆਸ ਸਤਿਸੰਗ ਨੂੰ ਜਾਣ ਲਈ ਇਕੱਤਰ ਹੋਣ ਲੱਗੀਆਂ ਤਾਂ ਚੋਰ ਰੌਲਾ ਸੁਣ ਕੇ ਭੱਜ ਗਏ।