ਚੰਦਰਯਾਨ-4 ਨੂੰ ਕੈਬਨਿਟ ਵਲੋਂ ਮਨਜ਼ੂਰੀ ਦੇਣਾ ਹਰ ਕਿਸੇ ਲਈ ਮਾਣ ਵਾਲੀ ਗੱਲ- ਪ੍ਰਧਾਨ ਮੰਤਰੀ
ਨਵੀਂ ਦਿੱਲੀ, 18 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਇਸ ਨਾਲ ਹਰ ਕਿਸੇ ਨੂੰ ਮਾਣ ਮਹਿਸੂਸ ਹੋਵੇਗਾ ਕਿ ਚੰਦਰਯਾਨ-4 ਨੂੰ ਕੈਬਨਿਟ ਦੁਆਰਾ ਹਰੀ ਝੰਡੀ ਦੇ ਦਿੱਤੀ ਗਈ ਹੈ! ਉਨ੍ਹਾਂ ਕਿਹਾ ਕਿ ਇਸ ਦੇ ਕਈ ਫਾਇਦੇ ਹੋਣਗੇ, ਜਿਸ ਵਿਚ ਭਾਰਤ ਨੂੰ ਪੁਲਾੜ ਤਕਨਾਲੋਜੀ ਵਿਚ ਹੋਰ ਵੀ ਆਤਮ-ਨਿਰਭਰ ਬਣਾਉਣਾ, ਨਵੀਨਤਾ ਨੂੰ ਹੁਲਾਰਾ ਦੇਣਾ ਅਤੇ ਅਕਾਦਮਿਕਤਾ ਦਾ ਸਮਰਥਨ ਕਰਨਾ ਸ਼ਾਮਿਲ ਹੈ।