'ਵਨ ਨੇਸ਼ਨ ਵਨ ਇਲੈਕਸ਼ਨ' ਪੀ.ਐਮ. ਮੋਦੀ ਦਾ ਬਹੁਤ ਵਧੀਆ ਫੈਸਲਾ - ਅਨਿਲ ਵਿੱਜ
ਅੰਬਾਲਾ (ਹਰਿਆਣਾ), 18 ਸਤੰਬਰ-ਕੇਂਦਰੀ ਮੰਤਰੀ ਮੰਡਲ ਵਲੋਂ ‘ਵਨ ਨੇਸ਼ਨ ਵਨ ਇਲੈਕਸ਼ਨ’ ਨੂੰ ਮਨਜ਼ੂਰੀ ਦਿੱਤੇ ਜਾਣ 'ਤੇ ਭਾਜਪਾ ਉਮੀਦਵਾਰ ਅਨਿਲ ਵਿੱਜ ਨੇ ਕਿਹਾ ਕਿ ਇਹ ਬਹੁਤ ਵਧੀਆ ਫੈਸਲਾ ਹੈ ਅਤੇ ਬਿਹਤਰ ਹੁੰਦਾ ਜੇਕਰ ਅਸੀਂ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਹੁੰਦਾ। ਸਾਡੇ ਦੇਸ਼ ਦਾ ਬਹੁਤ ਸਾਰਾ ਸਮਾਂ ਚੋਣਾਂ 'ਚ ਲੱਗ ਜਾਂਦਾ ਹੈ। ਮੋਦੀ ਜੀ ਨੇ ਬਹੁਤ ਵਧੀਆ ਫੈਸਲਾ ਲਿਆ ਹੈ।