ਜਬਰੀ ਪਰਚੀ ਕੱਟਣ 'ਤੇ ਕਿਸਾਨਾਂ ਨੇ ਇਕ ਘੰਟਾ ਫ੍ਰੀ ਕਰਵਾਇਆ ਟੋਲ ਪਲਾਜ਼ਾ
ਜੰਡਿਆਲਾ ਗੁਰੂ, 19 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)-ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਲੈ ਕੇ ਜਾਣ ਸਮੇਂ ਟੋਲ ਪਲਾਜ਼ਾ ਤੋਂ ਛੋਟ ਦੇਣ ਦੇ ਬਾਵਜੂਦ ਵੀ ਟੋਲ ਪਲਾਜ਼ਾ ਨਿੱਜਰਪੁਰਾ ਉਤੇ ਪਰਾਲੀ ਦੀ ਟਰਾਲੀ ਲੈ ਕੇ ਜਾ ਰਹੇ ਇਕ ਕਿਸਾਨ ਨੂੰ ਟੋਲ ਵਾਲਿਆਂ ਵਲੋਂ ਰੋਕ ਕੇ ਉਸ ਦੀ ਜਬਰੀ ਪਰਚੀ ਕੱਟਣ ਉਤੇ ਵਿਵਾਦ ਹੋ ਗਿਆ ਅਤੇ ਕਿਸਾਨ ਸੰਘਰਸ਼ ਕਮੇਟੀ ਨੂੰ ਪਤਾ ਲੱਗਣ ਉਤੇ ਤੁਰੰਤ ਹੀ ਕਿਸਾਨ ਉਥੇ ਪਹੁੰਚੇ ਅਤੇ ਇਕ ਘੰਟੇ ਦੇ ਲਗਭਗ ਟੋਲ ਫ੍ਰੀ ਕਰਵਾਇਆ ਅਤੇ ਟੋਲ ਪਲਾਜ਼ਾ ਮੁਲਾਜ਼ਮ ਵਲੋਂ ਮੁਆਫੀ ਮੰਗਣ ਉਤੇ ਟੋਲ ਪਲਾਜ਼ਾ ਚਾਲੂ ਹੋਇਆ।