JALANDHAR WEATHER

ਛੱਤੀਸਗੜ੍ਹ : 3 ਨਕਸਲੀਆਂ ਨੇ ਕੀਤਾ ਆਤਮ-ਸਮਰਪਣ

ਸੁਕਮਾ (ਛੱਤੀਸਗੜ੍ਹ), 19 ਸਤੰਬਰ-ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਵੀਰਵਾਰ ਨੂੰ ਤਿੰਨ ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ, ਜਿਨ੍ਹਾਂ ਵਿਚੋਂ 2 ਉਤੇ ਦੋ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਤਿੰਨਾਂ ਦੀ ਪਛਾਣ ਮਾਦਵੀ ਭੀਮਾ (52), ਮਾਡਕਾਮ ਹਿਦਮਾ ਉਰਫ ਸਾਈ ਡੇਂਗਾ (33) ਅਤੇ ਔਰਤ ਅਲਟਰਾ ਪਦਮ ਅਯਾਤੇ (24) ਵਜੋਂ ਹੋਈ ਹੈ। ਭੀਮਾ ਗ਼ੈਰ-ਕਾਨੂੰਨੀ ਮਾਓਵਾਦੀ ਸੰਗਠਨ ਦਾ ਨੀਲਮਦਗੂ ਆਰ.ਪੀ.ਸੀ. ਡੀ.ਏ.ਕੇ.ਐਮ.ਐਸ. ਦਾ ਪ੍ਰਧਾਨ ਸੀ ਅਤੇ ਉਸ ਦੇ ਸਿਰ 'ਤੇ 1 ਲੱਖ ਰੁਪਏ ਦਾ ਇਨਾਮ ਸੀ। ਉਹ ਰਾਜ ਸਰਕਾਰ ਦੀ ਨਕਸਲੀ ਖਾਤਮੇ ਦੀ ਨੀਤੀ ਅਤੇ ਭਲਾਈ ਸਕੀਮਾਂ ਤੋਂ ਵੀ ਪ੍ਰਭਾਵਿਤ ਹੋਏ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ