ਮਹਾਰਾਸ਼ਟਰ : ਭਿਵੰਡੀ 'ਚ 800 ਕਰੋੜ ਦੇ ਡਰੱਗ ਸਣੇ 2 ਮੁਲਜ਼ਮ ਕਾਬੂ
ਭਿਵੰਡੀ (ਮਹਾਰਾਸ਼ਟਰ), 7 ਅਗਸਤ-ਗੁਜਰਾਤ ਏ.ਟੀ.ਐਸ. ਨੇ ਮਹਾਰਾਸ਼ਟਰ ਦੇ ਭਿਵੰਡੀ ਵਿਚ ਇਕ ਫਲੈਟ ਵਿਚ ਐਮ.ਡੀ. ਡਰੱਗ ਬਣਾਉਣ ਵਿਚ ਸ਼ਾਮਿਲ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 800 ਕਰੋੜ ਰੁਪਏ ਦੀ 792 ਕਿਲੋ ਤਰਲ ਐਮ.ਡੀ. ਡਰੱਗ ਜ਼ਬਤ ਕੀਤੀ ਗਈ ਹੈ।