ਟਰੇਨ ਥੱਲੇ ਆਉਣ ਨਾਲ 25 ਸਾਲਾ ਨੌਜਵਾਨ ਦੀ ਮੌਤ
ਗੁਰੂਹਰਸਹਾਇ, 7 ਅਗਸਤ (ਕਪਿਲ ਕੰਧਾਰੀ)-ਗੁਰੂਹਰਸਹਾਏ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। 25 ਸਾਲਾ ਨੌਜਵਾਨ ਦੀ ਟ੍ਰੇਨ ਥੱਲੇ ਆਉਣ ਕਰਕੇ ਮੌਤ ਹੋਣ ਦੀ ਖਬਰ ਮਿਲੀ ਹੈ। ਜੀ. ਆਰ. ਪੀ. ਜਲਾਲਾਬਾਦ ਦੇ ਚੌਕੀ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੱਜ ਜਲਾਲਾਬਾਦ ਅਤੇ ਗੁਰੂਹਰਸਹਾਇ ਵਿਚ ਸਰੋਪੇ ਵਾਲਾ ਕੋਲ ਬਣੀ ਰੇਲਵੇ ਲਾਈਨ ਉਤੇ ਦੁਪਹਿਰ 2 ਵਜੇ ਦੇ ਕਰੀਬ ਫਾਜ਼ਿਲਕਾ ਤੋਂ ਚੱਲ ਕੇ ਫਿਰੋਜ਼ਪੁਰ ਨੂੰ ਜਾਣ ਵਾਲੀ ਆਈ ਗੱਡੀ ਥੱਲੇ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਹ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਟਰੇਨ ਥੱਲੇ ਆਏ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਵਲੋਂ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਫਾਜ਼ਿਲਕਾ ਦੇ ਮੋਰਚਰੀ ਵਿਚ ਪਛਾਣ ਲਈ 72 ਘੰਟਿਆਂ ਲਈ ਰੱਖਿਆ ਹੈ।