ਬੰਗਲਾਦੇਸ਼: ਅੰਤਰਿਮ ਸਰਕਾਰ ਕੱਲ੍ਹ ਸ਼ਾਮ ਨੂੰ ਸਹੁੰ ਚੁੱਕੇਗੀ
ਢਾਕਾ [ਬੰਗਲਾਦੇਸ਼], 7 ਅਗਸਤ (ਏ.ਐਨ.ਆਈ.): ਬੰਗਲਾਦੇਸ਼ ਵਿਚ ਅੰਤਰਿਮ ਸਰਕਾਰ ਦਾ ਸਹੁੰ ਚੁੱਕ ਸਮਾਗਮ ਵੀਰਵਾਰ ਸ਼ਾਮ ਨੂੰ ਹੋਵੇਗਾ, ਬੰਗਲਾਦੇਸ਼ ਦੇ ਸੈਨਾ ਮੁਖੀ ਜਨਰਲ ਵਕਰ-ਉਜ਼-ਜ਼ਮਾਨ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੰਤਰਿਮ ਸਰਕਾਰ ਸ਼ੁਰੂ ਵਿਚ ਲਗਭਗ 15 ਮੈਂਬਰਾਂ ਦੀ ਹੋ ਸਕਦੀ ਹੈ।