ਪੈਰਿਸ ਉਲੰਪਿਕ: ਅੱਜ ਸੋਨ ਤਗਮੇ ਲਈ ਭਾਲਾ ਸੁੱਟਣਗੇ ਨੀਰਜ ਚੋਪੜਾ
ਫ਼ਰਾਂਸ, 8 ਅਗਸਤ- ਪੈਰਿਸ ਉਲੰਪਿਕ ਵਿਚ ਅੱਜ ਨੀਰਜ ਚੋਪੜਾ ਜੇਵਲਿਨ ਥ੍ਰੋਅ ਦੇ ਫਾਈਨਲ ਈਵੈਂਟ ਵਿਚ ਹਿੱਸਾ ਲੈਣਗੇ। 26 ਸਾਲਾ ਨੀਰਜ ਨੇ ਦੋ ਦਿਨ ਪਹਿਲਾਂ ਕੁਆਲੀਫ਼ਿਕੇਸ਼ਨ ਰਾਊਂਡ ਵਿਚ ਪਹਿਲੀ ਵਾਰ ਵਿਚ ਹੀ 89.34 ਮੀਟਰ ਭਾਲਾ ਸੁੱਟਿਆ ਸੀ ਅਤੇ ਪਹਿਲੇ ਸਥਾਨ ’ਤੇ ਰਹੇ ਸਨ। ਨੀਰਜ ਚੋਪੜਾ ਦਾ ਈਵੈਂਟ ਭਾਰਤੀ ਸਮੇਂ ਅਨੁਸਾਰ ਰਾਤ 11.55 ਵਜੇ ਹੋਵੇਗਾ ਅਤੇ ਮੁਕਾਬਲੇ ਵਿਚ ਨੀਰਜ ਦੇ ਸਾਹਮਣੇ ਗ੍ਰੇਨੇਡਾ ਦੇ ਐਂਡਰਸਨ ਪੀਟਰਸ, ਜਰਮਨੀ ਦੇ ਜੁਲੀਅਨ ਵੇਬਰ ਅਤੇ ਪਾਕਿਸਤਾਨ ਦੇ ਅਹਿਮਦ ਨਦੀਮ ਚੁਣੌਤੀ ਪੇਸ਼ ਕਰਨਗੇ। ਇਸ ਦੇ ਨਾਲ ਹੀ ਅੱਜ ਭਾਰਤੀ ਪੁਰਸ਼ ਹਾਕੀ ਟੀਮ ਵੀ ਕਾਂਸੀ ਦੇ ਤਗਮੇ ਲਈ ਮੈਚ ਖ਼ੇਡੇਗੀ।