ਬਲਾਕ ਦਸੂਹਾ ਦੇ ਪਿੰਡ ਬਡਲਾ 'ਚ ਭਾਰੀ ਬਾਰਿਸ਼ ਕਾਰਨ ਲੋਕਾਂ ਦਾ ਮੁੱਖ ਮਾਰਗ ਤੋਂ ਸੰਪਰਕ ਟੁੱਟਾ
ਘੋਗਰਾ, 11 ਅਗਸਤ (ਆਰ. ਐੱਸ. ਸਲਾਰੀਆ)-ਬਲਾਕ ਦਸੂਹਾ ਦੇ ਕੰਢੀ ਖੇਤਰ ਦੇ ਪਿੰਡ ਬਡਲਾ ਪੱਤੀ ਸੌਂਸਪੁਰ ਵਿਖੇ ਬੀਤੀ ਰਾਤ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਪਿੰਡ ਦੇ ਲੋਕਾਂ ਦਾ ਮੁੱਖ ਮਾਰਗ ਤੋਂ ਸੰਪਰਕ ਟੁੱਟ ਗਿਆ ਹੈ। ਪਹਾੜਾਂ ਦਾ ਸਾਰਾ ਪਾਣੀ ਇਸ ਰਸਤੇ ਤੋਂ ਲੰਘ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾ ਪਾਣੀ ਕਾਰਨ ਲੋਕਾਂ ਦਾ ਮੁੱਖ ਮਾਰਗ ਤੋਂ ਸੰਪਰਕ ਟੁੱਟ ਗਿਆ ਹੈ ਅਤੇ ਘਰਾਂ ਵਿਚ ਕੈਦ ਹੋ ਗਏ ਹਨ।