ਕਰੰਟ ਲੱਗਣ ਨਾਲ 13 ਸਾਲਾ ਲੜਕੇ ਦੀ ਮੌਤ
ਨਵੀਂ ਦਿੱਲੀ, 11 ਅਗਸਤ-ਇਥੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ 13 ਸਾਲਾ ਲੜਕੇ ਦੀ ਮੌਤ ਹੋ ਗਈ। ਇਹ ਘਟਨਾ ਰਣਹੋਲਾ ਇਲਾਕੇ 'ਚ ਵਾਪਰੀ ਜਦੋਂ ਲੜਕਾ ਕ੍ਰਿਕਟ ਖੇਡ ਰਿਹਾ ਸੀ। ਡਿਪਟੀ ਕਮਿਸ਼ਨਰ ਆਫ਼ ਪੁਲਿਸ ਨੇ ਦੱਸਿਆ ਕਿ ਰਣਹੋਲਾ ਪੁਲਿਸ ਸਟੇਸ਼ਨ ਨੂੰ ਦੁਪਹਿਰ 1.27 ਵਜੇ ਬਿਜਲੀ ਦੇ ਕਰੰਟ ਕਾਰਨ ਲੜਕੇ ਦੀ ਮੌਤ ਬਾਰੇ ਇਕ ਪੀ.ਸੀ.ਆਰ. ਕਾਲ ਪ੍ਰਾਪਤ ਹੋਈ।