JALANDHAR WEATHER

ਕਤਰ ਏਅਰਵੇਜ਼ ਵਲੋਂ ਲਿਬਨਾਨ ਦੀਆਂ ਉਡਾਣਾਂ 'ਤੇ ਯਾਤਰੀਆਂ ਨੂੰ ਪੇਜਰ, ਵਾਕੀ-ਟਾਕੀ ਲੈ ਕੇ ਜਾਣ 'ਤੇ ਪਾਬੰਦੀ

 ਦੋਹਾ, 20 ਸਤੰਬਰ - ਕਤਰ ਏਅਰਵੇਜ਼ ਨੇ ਬੇਰੂਤ ਰਾਫਿਕ ਹੈਰਿਲ ਇੰਟਰਨੈਸ਼ਨਲ ਏਅਰਪੋਰਟ (ਬੀ.ਈ.ਵਾਈ.) ਤੋਂ ਉਡਾਣ ਭਰਨ ਵਾਲੇ ਸਾਰੇ ਯਾਤਰੀਆਂ ਨੂੰ ਬੋਰਡ ਫਲਾਈਟਾਂ 'ਤੇ ਪੇਜਰ ਅਤੇ ਵਾਕੀ-ਟਾਕੀ ਲੈ ਕੇ ਜਾਣ ਦੀ ਮਨਾਹੀ ਕਰ ਦਿੱਤੀ ਹੈ।ਏਅਰਲਾਈਨਜ਼ ਨੇ ਕਿਹਾ ਕਿ ਇਹ ਪਾਬੰਦੀ ਚੈਕ ਕੀਤੇ ਅਤੇ ਕੈਰੀ-ਆਨ ਸਮਾਨ ਦੇ ਨਾਲ-ਨਾਲ ਕਾਰਗੋ 'ਤੇ ਲਾਗੂ ਹੁੰਦੀ ਹੈ ਜੋ ਕਿ ਅਗਲੇ ਨੋਟਿਸ ਤੱਕ ਲਾਗੂ ਰਹੇਗੀ।ਐਕਸ 'ਤੇ ਇਕ ਪੋਸਟ ਵਿਚ, ਕਤਰ ਏਅਰਵੇਜ਼ ਨੇ ਕਿਹਾ, ਲਿਬਨਾਨ ਗਣਰਾਜ ਦੇ ਸਿਵਲ ਏਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਤੋਂ ਪ੍ਰਾਪਤ ਨਿਰਦੇਸ਼ਾਂ ਦੇ ਬਾਅਦ, ਬੇਰੂਤ ਰਾਫਿਕ ਹੈਰਿਲ ਇੰਟਰਨੈਸ਼ਨਲ ਏਅਰਪੋਰਟ (ਬੀ.ਈ.ਵਾਈ.) ਤੋਂ ਉਡਾਣ ਭਰਨ ਵਾਲੇ ਸਾਰੇ ਯਾਤਰੀਆਂ ਨੂੰ ਪੇਜਰ ਅਤੇ ਵਾਕੀ ਲੈ ਕੇ ਜਾਣ ਦੀ ਮਨਾਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ