ਲਿਬਨਾਨ ਵਿਚ ਹਿਜ਼ਬੁੱਲਾ ਦੇ ਟੀਚਿਆਂ 'ਤੇ ਹਮਲਾ ਕਰ ਰਹੇ ਹਾਂ - ਇਜ਼ਰਾਈਲ ਡਿਫੈਂਸ ਫੋਰਸਿਜ਼
ਯੈਰੂਸ਼ਲਮ, 20 ਸਤੰਬਰ - ਇਜ਼ਰਾਈਲ ਡਿਫੈਂਸ ਫੋਰਸਿਜ਼ ਨੇ ਟਵੀਟ ਕੀਤਾ, "ਆਈ.ਡੀ.ਐਫ. ਵਲੋਂ ਇਸ ਸਮੇਂ ਹਿਜ਼ਬੁੱਲਾ ਦੀਆਂ ਅੱਤਵਾਦੀ ਸਮਰੱਥਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਖਰਾਬ ਕਰਨ ਲਈ ਲਿਬਨਾਨ ਵਿਚ ਹਿਜ਼ਬੁੱਲਾ ਦੇ ਟੀਚਿਆਂ 'ਤੇ ਹਮਲਾ ਕੀਤਾ ਜਾ ਰਿਹਾ ਹੈ। ਦਹਾਕਿਆਂ ਤੋਂ, ਹਿਜ਼ਬੁੱਲਾ ਨੇ ਨਾਗਰਿਕਾਂ ਦੇ ਘਰਾਂ ਨੂੰ ਹਥਿਆਰ ਬਣਾਇਆ ਹੈ, ਉਨ੍ਹਾਂ ਦੇ ਹੇਠਾਂ ਸੁਰੰਗਾਂ ਪੁੱਟੀਆਂ ਹਨ ਅਤੇ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ ਹੈ। ਆਈ.ਡੀ.ਐਫ. ਵਲੋਂ ਉੱਤਰੀ ਇਜ਼ਰਾਈਲ ਵਿਚ ਸੁਰੱਖਿਆ ਲਿਆਉਣ ਲਈ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਵਸਨੀਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਾਪਸ ਲਿਆਂਦਾ ਜਾ ਸਕੇ ਅਤੇ ਯੁੱਧ ਦੇ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ।