ਸੁਪਰੀਮ ਕੋਰਟ ਦਾ ਯੂ.ਟਿਊਬ ਚੈਨਲ ਹੋਇਆ ਹੈਕ
ਨਵੀਂ ਦਿੱਲੀ, 20 ਸਤੰਬਰ- ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਦਾ ਯੂ.ਟਿਊਬ ਚੈਨਲ ਅੱਜ ਹੈਕ ਹੋ ਗਿਆ ਤੇ ਇਸ ’ਤੇ ਅਮਰੀਕਾ ਕ੍ਰਿਪਟੋਕਰੰਸੀ ਐਕਸ.ਆਰ.ਪੀ. ਦਾ ਇਸ਼ਤਿਹਾਰ ਦਿਖਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹੈਕਰਾਂ ਨੇ ਸਾਰੀ ਵੀਡੀਓਜ਼ ਨੂੰ ਪ੍ਰਾਈਵੇਟ ਕਰ ਦਿੱਤਾ ਹੈ ਤੇ ਹੈਕ ਕੀਤੇ ਗਏ ਚੈਨਲ ’ਤੇ ਇਕ ਖ਼ਾਲੀ ਵੀਡੀਓ ਪ੍ਰਸਾਰਿਤ ਕੀਤਾ ਗਿਆ, ਇਸ ਦੇ ਨਾਲ ਹੀ ਪੇਜ ਤੋਂ ਬਾਕੀ ਸਾਰੀਆਂ ਵੀਡੀਓਜ਼ ਨੂੰ ਛੁਪਾ (ਹਾਈਡ) ਦਿੱਤਾ ਗਿਆ ਹੈ । ਹੁਣ ਯੂ.ਟਿਊਬ ’ਤੇ ਸੁਪਰੀਮ ਕੋਰਟ ਦਾ ਪੇਜ ਦਿਖਾਈ ਨਹੀਂ ਦੇ ਰਿਹਾ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਯੂ.ਟਿਊਬ ਪੇਜ ਦੇ 2 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ।