ਨੀਟ ਯੂ.ਜੀ. ਮਾਮਲਾ: ਸੀ.ਬੀ.ਆਈ. ਨੇ ਪਟਨਾ ਵਿਚ ਦਾਇਰ ਕੀਤੀ ਦੂਜੀ ਚਾਰਜਸ਼ੀਟ
ਨਵੀਂ ਦਿੱਲੀ, 20 ਸਤੰਬਰ- ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਜਾਂਚ ਬਿਊਰੋ ਨੇ ਨੀਟ ਯੂ.ਜੀ. 2024 ਪ੍ਰਸ਼ਨ ਪੱਤਰ ਚੋਰੀ ਦੇ ਮਾਮਲੇ ਵਿਚ ਛੇ ਦੋਸ਼ੀਆਂ ਦੇ ਖ਼ਿਲਾਫ਼ ਪਟਨਾ ਵਿਚ ਸੀ.ਬੀ.ਆਈ. ਕੇਸਾਂ ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਇਕ ਦੂਜੀ ਚਾਰਜਸ਼ੀਟ ਦਾਇਰ ਕੀਤੀ ਹੈ।