ਪੱਛਮੀ ਬੰਗਾਲ ਮਾਮਲਾ: ਅਦਾਲਤ ਨੇ ਸੰਦੀਪ ਘੋਸ਼ ਨੂੰ 25 ਸਤੰਬਰ ਤੱਕ ਭੇਜਿਆ ਸੀ.ਬੀ.ਆਈ. ਹਿਰਾਸਤ ਵਿਚ
ਕੋਲਕਾਤਾ, 20 ਸਤੰਬਰ- ਸਿਆਲਦਾਹ ਦੀ ਅਦਾਲਤ ਨੇ ਇਕ ਸਿੱਖਿਆਰਥੀ ਡਾਕਟਰ ਦੇ ਜਬਰ ਜਨਾਹ-ਕਤਲ ਦੇ ਮਾਮਲੇ ਵਿਚ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਤਾਲਾ ਪੁਲਿਸ ਸਟੇਸ਼ਨ ਦੇ ਇੰਚਾਰਜ ਅਭਿਜੀਤ ਮੰਡਲ ਨੂੰ 25 ਸਤੰਬਰ ਤੱਕ ਸੀ.ਬੀ.ਆਈ. ਹਿਰਾਸਤ ਵਿਚ ਭੇਜ ਦਿੱਤਾ ਹੈ।