ਦੋ ਕਾਰਾਂ ਦੀ ਟੱਕਰ ਵਿਚ 3 ਜ਼ਖ਼ਮੀ
ਜਗਰਾਉਂ, 20 ਸਤੰਬਰ (ਕੁਲਦੀਪ ਸਿੰਘ ਲੋਹਟ)- ਅੱਜ ਸ਼ਾਮ ਜਗਰਾਉਂ ਜਲੰਧਰ ਰੋਡ ’ਤੇ ਦੋ ਸਵਿਫਟ ਗੱਡੀਆਂ ਵਿਚ ਟੱਕਰ ਹੋਣ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ 3 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਟ੍ਰੈਫਿਕ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ।